Skip to content

‘ਖ਼ੁਸ਼ ਖ਼ਬਰੀ ਸੁਣਾਓ!’

2024 ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ

ਕੋਈ ਵੀ ਆ ਸਕਦਾ ਹੈ ਕਿਸੇ ਤੋਂ ਵੀ ਪੈਸੇ ਨਹੀਂ ਮੰਗੇ ਜਾਣਗੇ

ਪ੍ਰੋਗ੍ਰਾਮ ਵਿਚ ਕੀ-ਕੀ ਹੋਵੇਗਾ?

ਸ਼ੁੱਕਰਵਾਰ: ਬਾਈਬਲ ਦੀਆਂ ਚਾਰ ਕਿਤਾਬਾਂ (ਇੰਜੀਲਾਂ) ਵਿਚ ਯਿਸੂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਜਾਣੋ ਕਿ ਅਸੀਂ ਕਿਉਂ ਭਰੋਸਾ ਕਰ ਸਕਦੇ ਹਾਂ ਕਿ ਇਸ ਵਿਚ ਲਿਖੀਆਂ ਗੱਲਾਂ ਬਿਲਕੁਲ ਸੱਚ ਹਨ। ਨਾਲੇ ਇਨ੍ਹਾਂ ਤੋਂ ਅੱਜ ਅਸੀਂ ਕੀ ਸਿੱਖ ਸਕਦੇ ਹਾਂ?

ਸ਼ਨੀਵਾਰ: ਯਿਸੂ ਦੇ ਜਨਮ ਤੇ ਬਚਪਨ ਬਾਰੇ ਕਿਹੜੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ? ਕੀ ਉਹ ਸੱਚ-ਮੁੱਚ ਪੂਰੀਆਂ ਹੋਈਆਂ?

ਐਤਵਾਰ: ਬਾਈਬਲ-ਆਧਾਰਿਤ ਇਹ ਭਾਸ਼ਣ ਹੋਵੇਗਾ: “ਅਸੀਂ ਕਿਉਂ ਬੁਰੀਆਂ ਖ਼ਬਰਾਂ ਤੋਂ ਨਹੀਂ ਡਰਦੇ?” ਇਸ ਭਾਸ਼ਣ ਵਿਚ ਦੱਸਿਆ ਜਾਵੇਗਾ ਕਿ ਚਾਹੇ ਕਿ ਦੁਨੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਫਿਰ ਵੀ ਕਿਉਂ ਲੱਖਾਂ ਹੀ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਭਰੋਸਾ ਰੱਖਦੇ ਹਨ ਕਿ ਉਨ੍ਹਾਂ ਦਾ ਭਵਿੱਖ ਵਧੀਆ ਹੋਵੇਗਾ।

ਵੀਡੀਓ ਡਰਾਮਾ

ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1

ਦੁਨੀਆਂ ਦਾ ਸੱਚਾ ਚਾਨਣ

ਯਿਸੂ ਦਾ ਜਨਮ ਇਕ ਚਮਤਕਾਰ ਸੀ, ਪਰ ਉਸ ਦੇ ਬਚਪਨ ਵਿਚ ਹੋਰ ਵੀ ਕਈ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰੀਆਂ ਸਨ। ਇਕ ਖ਼ੂੰਖਾਰ ਰਾਜੇ ਨੇ ਤਾਂ ਮੰਨੋ ਸੌਂਹ ਹੀ ਖਾਹ ਲਈ ਸੀ ਕਿ ਉਹ ਯਿਸੂ ਨੂੰ ਜੀਉਂਦਾ ਨਹੀਂ ਛੱਡੇਗਾ। ਇਸ ਲਈ ਯਿਸੂ ਦੇ ਮਾਪਿਆਂ ਨੂੰ ਉਸ ਨੂੰ ਲੈ ਕੇ ਮਿਸਰ ਭੱਜਣਾ ਪਿਆ। ਜਦੋਂ ਯਿਸੂ ਥੋੜ੍ਹਾ ਵੱਡਾ ਹੋਇਆ, ਤਾਂ ਉਸ ਦੀਆਂ ਗੱਲਾਂ ਸੁਣ ਕੇ ਵੱਡੇ-ਵੱਡੇ ਗੁਰੂ ਵੀ ਅਚੰਭੇ ਵਿਚ ਪੈ ਗਏ। ਇਨ੍ਹਾਂ ਅਤੇ ਅਜਿਹੀਆਂ ਹੋਰ ਘਟਨਾਵਾਂ ਬਾਰੇ ਇਸ ਕਿਸ਼ਤ ਵਿਚ ਦਿਖਾਇਆ ਜਾਵੇਗਾ। ਇਸ ਕਿਸ਼ਤ ਦੇ ਦੋ ਭਾਗ ਹਨ ਜੋ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਦਿਖਾਏ ਜਾਣਗੇ।

ਇਸ ਸਾਲ ਦੇ ਸੰਮੇਲਨ ਦੀਆਂ ਹੇਠਾਂ ਦਿੱਤੀਆਂ ਵੀਡੀਓਜ਼ ਦੇਖੋ

ਸਾਡੇ ਵੱਡੇ ਸੰਮੇਲਨਾਂ ਦੀ ਇਕ ਝਲਕ।

ਜਾਣੋ ਕਿ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨਾਂ ਵਿਚ ਕੀ ਹੁੰਦਾ ਹੈ।

2024 ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ: ‘ਖ਼ੁਸ਼ ਖ਼ਬਰੀ ਸੁਣਾਓ!’

ਇਸ ਸਾਲ ਦੇ ਵੱਡੇ ਸੰਮੇਲਨ ਦੇ ਪ੍ਰੋਗ੍ਰਾਮ ਦੀ ਝਲਕ ਦੇਖੋ।

ਵੀਡੀਓ ਡਰਾਮੇ ਦੀ ਝਲਕ: ਯਿਸੂ ਦੀ ਸੇਵਕਾਈ ਦੀ ਦਾਸਤਾਨ

ਬਹੁਤ ਸਾਰੇ ਲੋਕ ਜਾਣਦੇ ਹਨ ਕਿ ਯਿਸੂ ਦਾ ਜਨਮ ਚਮਤਕਾਰ ਨਾਲ ਹੋਇਆ ਸੀ। ਪਰ ਇਸ ਦਿਲਚਸਪ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਰ ਕਿਹੜੀਆਂ ਘਟਨਾਵਾਂ ਵਾਪਰੀਆਂ ਸਨ?