Skip to content

ਨਿੱਜੀ ਡਾਟਾ ਦੀ ਵਰਤੋਂ ਸੰਬੰਧੀ ਗਲੋਬਲ ਪਾਲਸੀ

ਨਿੱਜੀ ਡਾਟਾ ਦੀ ਵਰਤੋਂ ਸੰਬੰਧੀ ਗਲੋਬਲ ਪਾਲਸੀ

ਅਸੀਂ ਤੁਹਾਡੀ ਜਾਣਕਾਰੀ ਸਿਰਫ਼ ਉਸੇ ਮਕਸਦ ਲਈ ਲੈਂਦੇ, ਰੱਖਦੇ ਅਤੇ ਵਰਤਦੇ ਹਾਂ ਜਿਸ ਮਕਸਦ ਲਈ ਤੁਸੀਂ ਦਿੱਤੀ ਸੀ। ਅਸੀਂ ਤੁਹਾਡਾ ਨਿੱਜੀ ਡਾਟਾ ਉੱਨੀ ਦੇਰ ਤਕ ਹੀ ਰੱਖਦੇ ਹਾਂ ਜਿੰਨੀ ਦੇਰ ਤਕ ਇਹ ਮਕਸਦ ਪੂਰਾ ਕਰਨ ਲਈ ਜ਼ਰੂਰੀ ਹੋਵੇ ਜਾਂ ਫਿਰ ਇਸ ਨਾਲ ਸੰਬੰਧਿਤ ਹੋਰ ਕਿਸੇ ਜਾਇਜ਼ ਮਕਸਦ ਲਈ। ਇਨ੍ਹਾਂ ਹਾਲਾਤਾਂ ਵਿਚ ਜੇ ਤੁਸੀਂ ਸਾਡੇ ਵੱਲੋਂ ਮੰਗੀ ਕੋਈ ਨਿੱਜੀ ਜਾਣਕਾਰੀ ਨਹੀਂ ਦੇਣੀ ਚਾਹੁੰਦੇ, ਤਾਂ ਸ਼ਾਇਦ ਤੁਸੀਂ ਵੈੱਬਸਾਈਟ ਦੇ ਕੁਝ ਪੇਜ ਜਾਂ ਐਪਸ ਨਾ ਖੋਲ੍ਹ ਸਕੋ ਜੋ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ. ਦੁਆਰਾ ਮੁਹੱਈਆ ਕਰਾਏ ਗਏ ਹਨ ਜਾਂ ਅਸੀਂ ਤੁਹਾਨੂੰ ਜਵਾਬ ਨਾ ਦੇ ਸਕੀਏ।

ਤੁਹਾਡੀ ਦਰਖ਼ਾਸਤ ਜਾਂ ਫਾਰਮ ਵਿਚਲੀ ਜਾਣਕਾਰੀ ਉਨ੍ਹਾਂ ਨੂੰ ਉਪਲਬਧ ਹੋਵੇਗੀ ਜੋ ਇਸ ਨੂੰ ਪ੍ਰੋਸੈਸ ਕਰਨਗੇ ਅਤੇ/ਜਾਂ ਸਾਡੇ ਕੰਪਿਊਟਰ ਸਿਸਟਮ ਨੂੰ ਚਲਾਉਣ ਜਾਂ ਇਸ ਦੀ ਸਾਂਭ-ਸੰਭਾਲ ਕਰਨ ਵਾਲੇ ਟੈਕਨੀਸ਼ੀਅਨਾਂ ਨੂੰ ਉਪਲਬਧ ਹੋਵੇਗੀ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਿਰਫ਼ ਉਦੋਂ ਸਾਂਝੀ ਕਰਾਂਗੇ (1) ਜਦੋਂ ਤੁਹਾਡੇ ਵੱਲੋਂ ਮੰਗੀਆਂ ਸੇਵਾਵਾਂ ਦੇਣ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਇਸ ਬਾਰੇ ਸਾਡੇ ਵੱਲੋਂ ਤੁਹਾਨੂੰ ਪੂਰੀ ਤਰ੍ਹਾਂ ਦੱਸਿਆ ਜਾਂਦਾ ਹੈ, (2) ਜਦੋਂ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਕਾਨੂੰਨਾਂ ਅਤੇ ਨਿਯਮਾਂ ਦੀਆਂ ਮੰਗਾਂ ਅਨੁਸਾਰ ਤੁਹਾਡੀ ਜਾਣਕਾਰੀ ਦੇਣੀ ਜ਼ਰੂਰੀ ਹੈ, (3) ਜਦੋਂ ਸਰਕਾਰੀ ਅਧਿਕਾਰੀ ਇਸ ਦੀ ਮੰਗ ਕਰਦੇ ਹਨ; ਜਾਂ (4) ਜਦੋਂ ਸਕਿਉਰਟੀ ਜਾਂ ਟੈਕਨੀਕਲ ਮਾਮਲਿਆਂ ਵਿਚ ਫਰਾਡ ਨੂੰ ਰੋਕਣ ਲਈ ਜ਼ਰੂਰੀ ਹੁੰਦੀ ਹੈ। ਇਸ ਵੈੱਬਸਾਈਟ ਅਤੇ ਇਸ ਦੀਆਂ ਐਪਸ ਨੂੰ ਵਰਤ ਕੇ ਤੁਸੀਂ ਸਿਰਫ਼ ਇਨ੍ਹਾਂ ਮਕਸਦਾਂ ਲਈ ਆਪਣੀ ਨਿੱਜੀ ਜਾਣਕਾਰੀ ਥਰਡ ਪਾਰਟੀ ਨਾਲ ਸਾਂਝੀ ਕਰਨ ਦੀ ਇਜਾਜ਼ਤ ਵੀ ਦੇ ਰਹੇ ਹੋ। ਅਸੀਂ ਨਿੱਜੀ ਡਾਟਾ ਕਿਸੇ ਵੀ ਹਾਲਤ ਵਿਚ ਨਾ ਵੇਚਾਂਗੇ, ਨਾ ਹੀ ਵਟਾਂਦਰਾ ਕਰਾਂਗੇ ਤੇ ਨਾ ਇਸ ਨੂੰ ਕਿਰਾਏ ʼਤੇ ਦੇਵਾਂਗੇ।

ਵੈੱਬਸਾਈਟ ʼਤੇ ਨਿੱਜੀ ਡਾਟਾ ਦੀ ਵਰਤੋਂ

ਇਸ ਵੈੱਬਸਾਈਟ ʼਤੇ ਜ਼ਿਆਦਾਤਰ ਜਾਣਕਾਰੀ ਬਿਨਾਂ ਰਜਿਸਟਰ ਕੀਤੇ ਜਾਂ ਬਿਨਾਂ ਨਿੱਜੀ ਜਾਣਕਾਰੀ ਦਿੱਤੇ ਲਈ ਜਾ ਸਕਦੀ ਹੈ। ਪਰ ਕੁਝ ਗੱਲਾਂ ਸਿਰਫ਼ ਰਜਿਸਟਰ ਕੀਤੇ ਯੂਜ਼ਰ ਲਈ ਜਾਂ ਉਨ੍ਹਾਂ ਲਈ ਹਨ ਜਿਨ੍ਹਾਂ ਨੇ ਕੋਈ ਦਰਖ਼ਾਸਤ ਕਰਨੀ ਜਾਂ ਫਾਰਮ ਭੇਜਣਾ ਹੈ ਜਾਂ ਜਿਨ੍ਹਾਂ ਦਾ ਨਿੱਜੀ ਡਾਟਾ ਯਹੋਵਾਹ ਦੇ ਗਵਾਹਾਂ ਦੀ ਕਿਸੇ ਮੰਡਲੀ ਦੁਆਰਾ jw.org ਰਾਹੀਂ ਭੇਜਿਆ ਜਾਂਦਾ ਹੈ। ਅਸੀਂ ਤੁਹਾਡਾ ਨਿੱਜੀ ਡਾਟਾ ਤੁਹਾਡੀ ਇਜਾਜ਼ਤ ਨਾਲ ਵਰਤਦੇ ਹਾਂ। ਕੁਝ ਮਾਮਲਿਆਂ ਵਿਚ ਜੇ ਤੁਸੀਂ ਨਿੱਜੀ ਡਾਟਾ ਵਰਤਣ ਤੋਂ ਸਾਨੂੰ ਮਨ੍ਹਾ ਕਰੋਗੇ, ਤਾਂ ਸ਼ਾਇਦ ਅਸੀਂ ਅਜੇ ਵੀ ਕਾਨੂੰਨੀ ਤੌਰ ਤੇ ਇਹ ਡਾਟਾ ਵਰਤ ਸਕਦੇ ਹਾਂ, ਪਰ ਸਿਰਫ਼ ਉਦੋਂ ਹੀ ਜਦੋਂ ਕਾਨੂੰਨੀ ਮੰਗਾਂ ਪੂਰੀਆਂ ਹੋਣ।

ਤੁਸੀਂ ਜਿਹੜਾ ਨਿੱਜੀ ਡਾਟਾ ਵੈੱਬਸਾਈਟ ʼਤੇ ਪਾਇਆ ਸੀ, ਉਹ ਸਿਰਫ਼ ਉਸੇ ਮਕਸਦ ਲਈ ਵਰਤਿਆ ਜਾਵੇਗਾ ਜਿਸ ਮਕਸਦ ਲਈ ਤੁਹਾਨੂੰ ਦੱਸਿਆ ਗਿਆ ਸੀ। ਹੇਠਾਂ ਦੱਸੇ ਕੁਝ ਮਕਸਦ ਦੇਖੋ:

ਅਕਾਊਂਟ: ਤੁਸੀਂ ਇਸ ਵੈੱਬਸਾਈਟ ʼਤੇ ਅਕਾਊਂਟ ਖੋਲ੍ਹਣ ਵੇਲੇ ਜੋ ਈ-ਮੇਲ ਆਈ. ਡੀ. ਦਿੰਦੇ ਹੋ, ਅਸੀਂ ਉਸੇ ਈ-ਮੇਲ ਰਾਹੀਂ ਤੁਹਾਡੇ ਅਕਾਊਂਟ ਬਾਰੇ ਤੁਹਾਡੇ ਨਾਲ ਸੰਪਰਕ ਕਰਾਂਗੇ। ਮਿਸਾਲ ਲਈ, ਜੇ ਤੁਹਾਨੂੰ ਆਪਣਾ ਯੂਜ਼ਰ ਨੇਮ ਜਾਂ ਪਾਸਵਰਡ ਭੁੱਲ ਜਾਵੇ ਅਤੇ ਤੁਹਾਨੂੰ ਲਾਗ-ਇਨ ਕਰਨ ਲਈ ਮਦਦ ਚਾਹੀਦੀ ਹੈ, ਤਾਂ ਅਸੀਂ ਤੁਹਾਨੂੰ ਉਸੇ ਈ-ਮੇਲ ਆਈ. ਡੀ. ʼਤੇ ਮੈਸਿਜ ਭੇਜਾਂਗੇ ਜਿਸ ਨਾਲ ਤੁਸੀਂ ਅਕਾਊਂਟ ਖੋਲ੍ਹਿਆ ਸੀ।

ਐਪਲੀਕੇਸ਼ਨ ਫਾਰਮ: ਜੇ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਅਤੇ ਪਾਲਸੀਆਂ ਅਨੁਸਾਰ ਕਾਬਲ ਹੋ, ਤਾਂ ਤੁਸੀਂ ਇਸ ਵੈੱਬਸਾਈਟ ʼਤੇ ਆਪਣਾ ਯੂਜ਼ਰ ਅਕਾਊਂਟ ਬਣਾ ਸਕਦੇ ਹੋ, ਐਪਲੀਕੇਸ਼ਨ ਫਾਰਮ ਭੇਜ ਸਕਦੇ ਹੋ ਜਾਂ ਤੁਹਾਡੀ ਮੰਡਲੀ ਇਸ ਵੈੱਬਸਾਈਟ ਰਾਹੀਂ ਤੁਹਾਡੇ ਲਈ ਫਾਰਮ ਭੇਜ ਸਕਦੀ ਹੈ। ਹਰੇਕ ਐਪਲੀਕੇਸ਼ਨ ਵਿਚ ਇਹ ਦੱਸਿਆ ਹੁੰਦਾ ਹੈ ਕਿ ਇਹ ਕਿਸ ਵਾਸਤੇ ਹੈ, ਜਿਵੇਂ ਕਿ ਆਪਣੀ ਧਾਰਮਿਕ ਸੇਵਾ ਨੂੰ ਵਧਾਉਣ ਲਈ ਜਾਂ ਸੰਮੇਲਨਾਂ, ਅਸੈਂਬਲੀਆਂ ਅਤੇ ਹੋਰ ਪ੍ਰੋਗ੍ਰਾਮਾਂ ਦੌਰਾਨ ਰਹਿਣ ਲਈ ਜਗ੍ਹਾ ਵਾਸਤੇ ਬੇਨਤੀ ਕਰਨੀ ਜਾਂ ਜਗ੍ਹਾ ਪੇਸ਼ ਕਰਨੀ। ਐਪਲੀਕੇਸ਼ਨ ਫਾਰਮ ਵਿਚ ਦਿੱਤੇ ਤੁਹਾਡੇ ਨਿੱਜੀ ਡਾਟਾ ਵਿਚ ਤੁਹਾਡੀ ਨਿੱਜੀ ਜਾਣਕਾਰੀ ਵੀ ਸ਼ਾਮਲ ਹੋ ਸਕਦੀ ਹੈ ਜੋ ਤੁਸੀਂ ਜਾਂ ਸਥਾਨਕ ਬਜ਼ੁਰਗਾਂ ਜਾਂ ਸਥਾਨਕ ਸਰਕਟ ਓਵਰਸੀਅਰ ਨੇ ਦਿੱਤੀ ਹੈ। ਤੁਹਾਡਾ ਡਾਟਾ ਸਿਰਫ਼ ਤੁਹਾਡੇ ਫਾਰਮ ਨੂੰ ਪ੍ਰੋਸੈਸ ਕਰਨ ਅਤੇ ਇਸ ʼਤੇ ਵਿਚਾਰ ਕਰਨ ਅਤੇ ਦਫ਼ਤਰੀ ਵਰਤੋਂ ਲਈ ਵਰਤਿਆ ਜਾਵੇਗਾ ਜਿਸ ਵਿਚ ਤੁਹਾਡੀ ਪ੍ਰੋਫਾਈਲ ਬਣਾਉਣੀ ਸ਼ਾਮਲ ਹੈ ਜੋ ਫਾਰਮ ਨੂੰ ਪ੍ਰੋਸੈਸ ਕਰਨ ਲਈ ਜ਼ਰੂਰੀ ਹੈ। ਜੇ ਇਹ ਤੁਹਾਡੇ ਫਾਰਮ ਦੀ ਪ੍ਰੋਸੈਸਿੰਗ ਲਈ ਜ਼ਰੂਰੀ ਹੋਵੇ, ਤਾਂ ਅਸੀਂ ਸ਼ਾਇਦ ਇਹ ਡਾਟਾ ਹੋਰ ਦੇਸ਼ਾਂ ਦੇ ਬ੍ਰਾਂਚ ਆਫ਼ਿਸਾਂ, ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਜਾਂ ਯਹੋਵਾਹ ਦੇ ਗਵਾਹਾਂ ਦੀਆਂ ਸਹਿਯੋਗੀ ਸੰਸਥਾਵਾਂ ਨੂੰ ਭੇਜਾਂਗੇ ਜੋ ਅਲੱਗ-ਅਲੱਗ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਹਰ ਐਪਲੀਕੇਸ਼ਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕੰਪਿਊਟਰ ਰਾਹੀਂ ਆਟੋਮੈਟਿਕ ਫ਼ੈਸਲੇ ਨਹੀਂ ਕੀਤੇ ਜਾਂਦੇ ਹਨ।

ਦਾਨ: ਜੇ ਤੁਸੀਂ ਆਨ-ਲਾਈਨ ਦਾਨ ਦਿੰਦੇ ਹੋ, ਤਾਂ ਅਸੀਂ ਤੁਹਾਡਾ ਨਾਂ, ਫ਼ੋਨ ਅਤੇ ਪਤਾ ਲੈਂਦੇ ਹਾਂ। ਕ੍ਰੈਡਿਟ ਕਾਰਡ ਜ਼ਰੀਏ ਆਨ-ਲਾਈਨ ਦਾਨ ਲੈਣ ਲਈ ਅਸੀਂ ਮਾਨਤਾ-ਪ੍ਰਾਪਤ ਸੇਵਾਵਾਂ ਵਰਤਦੇ ਹਾਂ ਜਿਨ੍ਹਾਂ ਦੀ ਬਿਹਤਰੀਨ ਸਕਿਊਰਟੀ ਅਤੇ ਪ੍ਰਾਈਵੇਸੀ ਪਾਲਸੀਆਂ ਹੁੰਦੀਆਂ ਹਨ। ਤੁਹਾਡਾ ਦਾਨ ਲੈਣ ਲਈ ਅਸੀਂ ਸ਼ਾਇਦ ਤੁਹਾਡਾ ਕ੍ਰੈਡਿਟ ਕਾਰਡ ਨੰਬਰ ਜਾਂ ਬੈਂਕ ਅਕਾਊਂਟ ਨੰਬਰ ਲਈਏ ਤਾਂਕਿ ਇਨ੍ਹਾਂ ਆਨ-ਲਾਈਨ ਸੇਵਾਵਾਂ ਨੂੰ ਵਰਤਿਆ ਜਾ ਸਕੇ। ਅਸੀਂ ਸਕਿਊਰਟੀ ਦਾ ਪੂਰਾ ਧਿਆਨ ਰੱਖ ਕੇ ਦਾਨ ਲੈਂਦੇ ਹਾਂ ਅਤੇ Payment Card Industry Data Security Standard (“PCI DSS”) ਦੇ ਨਿਯਮਾਂ ਮੁਤਾਬਕ ਚੱਲਦੇ ਹਾਂ। ਦਾਨ ਹਾਸਲ ਕਰਨ ਵਾਲਾ ਦਾਨ ਦੀਆਂ ਰਸੀਦਾਂ ਜਾਇਜ਼ ਹੱਕਾਂ ਜਾਂ ਕਿਸੇ ਵੀ ਕਾਨੂੰਨੀ ਮੰਗ ਅਨੁਸਾਰ ਰੱਖਦਾ ਹੈ। ਇਨ੍ਹਾਂ ਰਸੀਦਾਂ ਵਿਚ ਦਾਨ ਦੇਣ ਦੀ ਤਾਰੀਖ਼, ਰਕਮ ਅਤੇ ਦਾਨ ਦੇਣ ਦਾ ਤਰੀਕਾ ਸ਼ਾਮਲ ਹੁੰਦਾ ਹੈ। ਇਸ ਤਰ੍ਹਾਂ ਅਸੀਂ ਹਿਸਾਬ-ਕਿਤਾਬ ਦੇ ਕਾਨੂੰਨੀ ਨਿਯਮਾਂ ʼਤੇ ਚੱਲ ਸਕਦੇ ਹਾਂ ਅਤੇ ਦਸ ਸਾਲਾਂ ਦੌਰਾਨ ਤੁਹਾਡੇ ਵੱਲੋਂ ਪੁੱਛੇ ਕਿਸੇ ਸਵਾਲ ਦਾ ਜਵਾਬ ਵੀ ਦੇ ਪਾਵਾਂਗੇ। ਅਸੀਂ ਹੋਰ ਦਾਨ ਲਈ ਤੁਹਾਡੇ ਨਾਲ ਸੰਪਰਕ ਨਹੀਂ ਕਰਾਂਗੇ।

ਹੋਰ ਜਾਣਕਾਰੀ ਲੈਣ ਜਾਂ ਬਾਈਬਲ ਦਾ ਅਧਿਐਨ ਕਰਨ ਲਈ ਫਾਰਮ: ਤੁਸੀਂ ਸਾਡੀ ਵੈੱਬਸਾਈਟ ਰਾਹੀਂ ਹੋਰ ਜਾਣਕਾਰੀ ਲੈਣ ਜਾਂ ਬਾਈਬਲ ਅਧਿਐਨ ਕਰਨ ਲਈ ਫਾਰਮ ਭਰ ਸਕਦੇ ਹੋ। ਇਸ ਮਾਮਲੇ ਵਿਚ ਅਸੀਂ ਤੁਹਾਡਾ ਨਿੱਜੀ ਡਾਟਾ ਹੋਰ ਕਿਸੇ ਮਕਸਦ ਲਈ ਨਹੀਂ ਵਰਤਾਂਗੇ। ਤੁਹਾਡੀ ਦਰਖ਼ਾਸਤ ਪੂਰੀ ਕਰਨ ਲਈ ਅਸੀਂ ਸ਼ਾਇਦ ਇਹ ਜਾਣਕਾਰੀ ਕਿਸੇ ਹੋਰ ਸ਼ਾਖ਼ਾ ਦਫ਼ਤਰ ਜਾਂ ਯਹੋਵਾਹ ਦੇ ਗਵਾਹਾਂ ਦੀਆਂ ਸਹਿਯੋਗੀ ਸੰਸਥਾਵਾਂ ਨੂੰ ਭੇਜੀਏ।

ਹੋਰ ਮਕਸਦ: ਤੁਸੀਂ ਅਕਾਊਂਟ ਖੋਲ੍ਹਣ, ਫਾਰਮ ਭੇਜਣ, ਜਾਂ ਦਾਨ ਦੇਣ ਤੋਂ ਇਲਾਵਾ ਹੋਰ ਕੰਮਾਂ ਲਈ ਵੀ ਆਪਣੀ ਨਿੱਜੀ ਜਾਣਕਾਰੀ (ਜਿਵੇਂ ਨਾਂ, ਪਤਾ ਅਤੇ ਫ਼ੋਨ ਨੰਬਰ) ਦੇ ਸਕਦੇ ਹੋ। ਹਰ ਕੰਮ ਲਈ ਜਾਣਕਾਰੀ ਦੇਣ ਦਾ ਕਾਰਨ ਤੁਹਾਨੂੰ ਸਾਫ਼-ਸਾਫ਼ ਦੱਸਿਆ ਜਾਵੇਗਾ। ਅਸੀਂ ਅਜਿਹੇ ਕਿਸੇ ਵੀ ਮਕਸਦ ਲਈ ਤੁਹਾਡੀ ਜਾਣਕਾਰੀ ਨਹੀਂ ਵਰਤਾਂਗੇ ਜਿਸ ਬਾਰੇ ਤੁਹਾਨੂੰ ਪਹਿਲਾਂ ਸਾਫ਼-ਸਾਫ਼ ਨਾ ਦੱਸਿਆ ਗਿਆ ਹੋਵੇ।

jw ਲਾਇਬ੍ਰੇਰੀ ʼਤੇ ਨਿੱਜੀ ਡਾਟਾ ਦੀ ਵਰਤੋ

JW ਲਾਇਬ੍ਰੇਰੀ ਨੂੰ ਤੁਸੀਂ ਕਿਸ ਤਰ੍ਹਾਂ ਵਰਤਦੇ ਹੋ, ਅਸੀਂ ਇਹ ਜਾਣਕਾਰੀ ਇਸ ਲਈ ਇਕੱਠੀ ਕਰਦੇ ਹਾਂ ਤਾਂਕਿ ਅਸੀਂ ਇਸ ਐੱਪ ਵਿਚ ਸੁਧਾਰ ਕਰ ਕੇ ਇਸ ਨੂੰ ਹੋਰ ਵਧੀਆ ਬਣਾ ਸਕੀਏ। ਇਸ ਤਰ੍ਹਾਂ ਕਰਨ ਲਈ ਅਸੀਂ ਇਕ ਅਜਿਹੇ ਪ੍ਰੋਗ੍ਰਾਮ ਦਾ ਇਸਤੇਮਾਲ ਕਰਦੇ ਹਾਂ ਜਿਸ ਦੀ ਮਦਦ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਇਹ ਐਪ ਮੋਬਾਇਲ ਜਾਂ ਕੰਪਿਊਟਰ ʼਤੇ ਵਰਤ ਰਹੇ ਹੋ। ਇਹ ਐਪ ਹੋਰ ਵੀ ਜਾਣਕਾਰੀ ਦਾ ਰਿਕਾਰਡ ਰੱਖਦਾ ਹੈ, ਜਿਵੇਂ ਕਿ ਓਪਰੇਟਿੰਗ ਸਿਸਟਮ ਅਤੇ ਆਈ. ਪੀ. ਐਡਰੈਸ।

ਯੂਜ਼ਰ ਦਾ ਨਿੱਜੀ ਡਾਟਾ ਸਿਰਫ਼ ਇਸੇ ਮਕਸਦ ਨਾਲ ਇਕੱਠਾ ਕੀਤਾ ਜਾਂਦਾ ਹੈ ਤਾਂਕਿ ਅਸੀਂ ਤੁਹਾਨੂੰ ਵਧੀਆ ਐਪ ਸਰਵਿਸ ਦੇ ਸਕੀਏ ਅਤੇ ਤੁਹਾਡੀ ਸੁਰੱਖਿਆ ਦਾ ਧਿਆਨ ਰੱਖ ਸਕੀਏ। ਖ਼ਾਸ ਕਰਕੇ ਇਸ ਦਾ ਇਸਤੇਮਾਲ ਅੱਗੇ ਦੱਸੇ ਅਨੁਸਾਰ ਕੀਤਾ ਜਾਂਦਾ ਹੈ: ਐਪ ਨੂੰ ਖੋਲ੍ਹਣਾ ਅਤੇ ਉਸ ਨੂੰ ਵਰਤਣਾ, ਐਪ ਦੇ ਆਪ੍ਰੇਸ਼ਨ ਅਤੇ ਓਪਟੀਮਾਈਜ਼ੇਸ਼ਨ ਨੂੰ ਮੈਨੇਜ ਕਰਨਾ, ਧੋਖਾਧੜੀ ਤੇ ਨੁਕਸਾਨ ਪਹੁੰਚਾਉਣ ਵਾਲੇ ਸਾਫਟਵੇਅਰ ਨੂੰ ਪਛਾਣਨਾ, ਰੋਕਣਾ ਤੇ ਐਪ ਨੂੰ ਸੁਰੱਖਿਅਤ ਰੱਖਣਾ। ਇਸ ਤੋਂ ਇਲਾਵਾ ਇਹ ਐਪ jw.org ਤੋਂ ਡਾਟਾ ਡਾਊਨਲੋਡ ਕਰ ਕੇ ਕੰਮ ਕਰਦਾ ਹੈ। ਇਸ ਡਾਟਾ ਵਿਚ ਉਪਲਬਧ ਪ੍ਰਕਾਸ਼ਨਾਂ, ਆਡੀਓ, ਵੀਡੀਓ ਅਤੇ ਲੇਖਾਂ ਦੇ ਕੈਟਾਲਾਗ ਵੀ ਸ਼ਾਮਲ ਹੁੰਦੇ ਹਨ। ਜਦੋਂ ਐਪ ਵੈੱਬਸਾਈਟ ਤੋਂ ਡਾਟਾ ਡਾਊਨਲੋਡ ਕਰਦਾ ਹੈ ਜਾਂ ਕੋਈ ਯੂਜ਼ਰ ਐਪ ਰਾਹੀਂ ਕੋਈ ਆਡੀਓ ਤੇ ਵੀਡੀਓ ਬਿਨਾਂ ਡਾਊਨਲੋਡ ਕੀਤੇ ਚਲਾਉਂਦਾ ਹੈ, ਤਾਂ jw.org ਵੈੱਬਸਾਈਟ ਯੂਜ਼ਰ ਦੇ ਆਈ. ਪੀ. ਐਡਰੈਸ ਨੂੰ ਇਸਤੇਮਾਲ ਕਰਦੀ ਹੈ।

ਵਿਦੇਸ਼ਾਂ ਵਿਚ ਡਾਟਾ ਭੇਜਣਾ

ਸਾਡੀ ਧਾਰਮਿਕ ਸੰਸਥਾ ਪੂਰੀ ਦੁਨੀਆਂ ਵਿਚ ਸਥਾਨਕ ਦਫ਼ਤਰਾਂ ਦੇ ਜ਼ਰੀਏ ਕੰਮ ਕਰਦੀ ਹੈ। ਸਾਡੀ ਵੈੱਬਸਾਈਟ ਅਤੇ ਸਾਰੇ ਐਪਸ ਦੇ ਕੁਝ ਸਰਵਰ ਅਮਰੀਕਾ ਵਿਚ ਹਨ। ਅਸੀਂ ਨਿੱਜੀ ਡਾਟਾ ਸ਼ਾਇਦ ਤੁਹਾਡੇ ਆਪਣੇ ਦੇਸ਼ ਤੋਂ ਬਾਹਰ ਭੇਜੀਏ ਅਤੇ ਇਹ ਸ਼ਾਇਦ ਉਨ੍ਹਾਂ ਦੇਸ਼ਾਂ ਵਿਚ ਭੇਜਿਆ ਜਾਵੇ ਜਿਨ੍ਹਾਂ ਦੇ ਕਾਨੂੰਨ ਡਾਟਾ ਦੇ ਮਾਮਲੇ ਵਿਚ ਤੁਹਾਡੇ ਦੇਸ਼ ਜਿੰਨੀ ਸੁਰੱਖਿਆ ਨਹੀਂ ਪ੍ਰਦਾਨ ਕਰਦੇ। ਅਸੀਂ ਨਿੱਜੀ ਡਾਟਾ ਭੇਜਦੇ ਹੋਏ ਸਾਰੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਯਹੋਵਾਹ ਦੇ ਗਵਾਹਾਂ ਨਾਲ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਡਾਟਾ ਪ੍ਰੋਟੈਕਸ਼ਨ ਦੀਆਂ ਸਾਡੀਆਂ ਪਾਲਸੀਆਂ ਅਤੇ ਨਿੱਜੀ ਡਾਟਾ ਸੰਬੰਧੀ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਚੱਲਣਗੀਆਂ।

ਇਸ ਵੈੱਬਸਾਈਟ ਨੂੰ ਖੋਲ੍ਹਣ ਅਤੇ ਇਸ ਰਾਹੀਂ ਸਾਡੇ ਨਾਲ ਸੰਪਰਕ ਕਰਨ ਦਾ ਮਤਲਬ ਹੈ ਕਿ ਤੁਸੀਂ ਦੂਸਰੇ ਦੇਸ਼ਾਂ ਨੂੰ ਜਾਣਕਾਰੀ ਭੇਜਣ ਦੀ ਸਾਨੂੰ ਇਜਾਜ਼ਤ ਦੇ ਰਹੇ ਹੋ। ਜਾਣਕਾਰੀ ਭੇਜਣ ਲਈ ਅਸੀਂ ਬਹੁਤ ਸਾਰੇ ਮਾਮਲਿਆਂ ਵਿਚ ਇਕਰਾਰਨਾਮੇ ਵੀ ਇਸਤੇਮਾਲ ਕਰਦੇ ਹਾਂ, ਜਿਵੇਂ ਕਿ ਇਕਰਾਰਨਾਮੇ ਦੀਆਂ ਆਮ ਸ਼ਰਤਾਂ।

ਤੁਹਾਡੇ ਹੱਕ

ਨਿੱਜੀ ਡਾਟਾ ਨੂੰ ਪ੍ਰੋਸੈਸ ਕਰਦਿਆਂ ਅਸੀਂ ਪੂਰਾ ਧਿਆਨ ਰੱਖਦੇ ਹਾਂ ਕਿ ਤੁਹਾਡੇ ਵੱਲੋਂ ਮਿਲੀ ਜਾਣਕਾਰੀ ਸਹੀ-ਸਹੀ ਅਤੇ ਤੁਹਾਡੇ ਮਕਸਦ ਲਈ ਅਪ-ਟੂ-ਡੇਟ ਰੱਖੀ ਜਾਵੇ। ਤੁਹਾਡੇ ਦੇਸ਼ ਦੇ ਡਾਟਾ ਪ੍ਰੋਟੈਕਸ਼ਨ ਕਾਨੂੰਨਾਂ ਮੁਤਾਬਕ ਸ਼ਾਇਦ ਤੁਹਾਨੂੰ ਦਿੱਤੀ ਹੋਈ ਜਾਣਕਾਰੀ ਦੇ ਮਾਮਲੇ ਵਿਚ ਇਹ ਹੱਕ ਲਾਗੂ ਹੋਣ:

  • ਤੁਸੀਂ ਸਥਾਨਕ ਕਾਨੂੰਨਾਂ ਮੁਤਾਬਕ ਨਿੱਜੀ ਜਾਣਕਾਰੀ ਲੈਣ ਅਤੇ ਵਰਤਣ ਦੇ ਮਾਮਲੇ ਵਿਚ ਪੁੱਛ-ਗਿੱਛ ਕਰ ਸਕਦੇ ਹੋ।

  • ਤੁਸੀਂ ਜਾਣਕਾਰੀ ਨੂੰ ਦੇਖਣ, ਸਹੀ ਕਰਨ, ਮਿਟਾਉਣ, ਜਾਂ ਦੂਸਰਿਆਂ ਤੋਂ ਰੋਕ ਕੇ ਰੱਖਣ ਦੀ ਮੰਗ ਕਰ ਸਕਦੇ ਹੋ ਜੇ ਜਾਣਕਾਰੀ ਪੂਰੀ ਨਹੀਂ, ਜਾਂ ਸਹੀ ਨਹੀਂ।

  • ਜੇ ਕੋਈ ਜਾਇਜ਼ ਆਧਾਰ ਹੈ, ਤਾਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਪ੍ਰੋਸੈਸ ਕਰਨ ʼਤੇ ਇਤਰਾਜ਼ ਕਰ ਸਕਦੇ ਹੋ ਅਤੇ ਮਨ੍ਹਾ ਕਰ ਸਕਦੇ ਹੋ ਕਿ ਅਸੀਂ ਤੁਹਾਡਾ ਡਾਟਾ ਅੱਗੇ ਪ੍ਰੋਸੈਸ ਨਾ ਕਰੀਏ।

ਜੇ ਤੁਹਾਡੇ ਦੇਸ਼ ਵਿਚ ਡਾਟਾ ਪ੍ਰੋਟੈਕਸ਼ਨ ਕਾਨੂੰਨ ਲਾਗੂ ਹਨ ਅਤੇ ਤੁਸੀਂ ਆਪਣੀ ਜਾਣਕਾਰੀ ਨੂੰ ਦੇਖਣਾ, ਸਹੀ ਕਰਨਾ ਜਾਂ ਮਿਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਡਾਟਾ ਪ੍ਰੇਟੈਕਸ਼ਨ ਕੰਟੈਕਟ ਪੇਜ ਉੱਤੇ ਦੇਖ ਕੇ ਪਤਾ ਲਗਾ ਸਕਦੇ ਹੋ।

ਤੁਹਾਡੀ ਲਿਖਤੀ ਦਰਖ਼ਾਸਤ ਮਿਲਣ ਤੇ ਡਾਟਾ ਕੰਟ੍ਰੋਲਰ ਵਿਭਾਗ ਤੁਹਾਡੇ ਆਈ. ਡੀ. ਪਰੂਫ ਦੇ ਨਾਲ-ਨਾਲ ਤੁਹਾਡੇ ਕੋਲੋਂ ਜ਼ਰੂਰੀ ਜਾਣਕਾਰੀ ਲੈ ਕੇ ਤੁਹਾਡੀ ਫਾਈਲ ਖੋਲ੍ਹ ਸਕੇਗਾ। ਉਹ ਬਿਨਾਂ ਪੱਖਪਾਤ ਦੇ ਤੁਹਾਡੀ ਦਰਖ਼ਾਸਤ ʼਤੇ ਵਿਚਾਰ ਕਰਨਗੇ। ਜੇ ਤੁਸੀਂ ਆਪਣਾ ਨਿੱਜੀ ਡਾਟਾ ਸਹੀ ਕਰਨਾ ਜਾਂ ਮਿਟਾਉਣਾ ਚਾਹੁੰਦੇ ਹੋ, ਤਾਂ ਉਹ ਇਹ ਦੇਖਣਗੇ ਕਿ ਤੁਹਾਡੇ ਹਿੱਤ ਵਿਚ ਅਤੇ ਸੰਗਠਨ ਦੇ ਹਿੱਤ ਵਿਚ ਸਭ ਤੋਂ ਵਧੀਆ ਕੀ ਹੋਵੇਗਾ। ਉਹ ਇਹ ਵੀ ਦੇਖਣਗੇ ਕਿ ਤੁਹਾਡੀ ਦਰਖ਼ਾਸਤ ਕਿਤੇ ਸੰਗਠਨ ਦੇ ਕੰਮਾਂ ਅਤੇ ਧਾਰਮਿਕ ਆਜ਼ਾਦੀ ਦੇ ਹੱਕ ਦੇ ਖ਼ਿਲਾਫ਼ ਤਾਂ ਨਹੀਂ। ਜੇ ਤੁਹਾਡੇ ਨਿੱਜੀ ਡਾਟਾ ਵਿਚ ਕੋਈ ਤਬਦੀਲੀ ਕੀਤੀ ਜਾਵੇ, ਤਾਂ ਅਸੀਂ ਉਨ੍ਹਾਂ ਨੂੰ ਵੀ ਦੱਸਾਂਗੇ ਜਿਨ੍ਹਾਂ ਨੂੰ ਇਸ ਦੀ ਲੋੜ ਹੋਵੇਗੀ।

ਕਿਰਪਾ ਕਰ ਕੇ ਧਿਆਨ ਦਿਓ ਕਿ ਤੁਹਾਡਾ ਡਾਟਾ ਸ਼ਾਇਦ ਮਿਟਾਇਆ ਨਾ ਜਾਵੇ ਜੇ ਕਾਨੂੰਨੀ ਤੌਰ ਤੇ ਇਸ ਨੂੰ ਪ੍ਰੋਸੈਸ ਕਰਨਾ ਜ਼ਰੂਰੀ ਹੋਵੇ ਜਾਂ ਕਿਸੇ ਹੋਰ ਕਾਨੂੰਨੀ ਮੰਗ ਕਰਕੇ ਇਸ ਨੂੰ ਰੱਖਿਆ ਜਾਣਾ ਪਵੇ। ਮਿਸਾਲ ਲਈ, ਸਾਡਾ ਧਾਰਮਿਕ ਸੰਗਠਨ ਸਾਰੇ ਯਹੋਵਾਹ ਦੇ ਗਵਾਹਾਂ ਬਾਰੇ ਜਾਣਕਾਰੀ ਰੱਖਣੀ ਜ਼ਰੂਰੀ ਸਮਝਦਾ ਹੈ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਨ੍ਹਾਂ ਤਰੀਕਿਆਂ ਨਾਲ ਸੇਵਾ ਕਰ ਰਹੇ ਹਨ। ਅਜਿਹੀ ਜਾਣਕਾਰੀ ਨੂੰ ਮਿਟਾਉਣਾ ਸੰਗਠਨ ਦੇ ਵਿਸ਼ਵਾਸਾਂ ਅਤੇ ਕੰਮਾਂ ʼਤੇ ਬੇਲੋੜੀ ਰੁਕਾਵਟ ਪਾ ਸਕਦੀ ਹੈ। ਜੇ ਕੋਈ ਆਪਣੀ ਜਾਣਕਾਰੀ ਮਿਟਾਉਣ ਦੀ ਦਰਖ਼ਾਸਤ ਕਰਦਾ ਹੈ, ਤਾਂ ਅਸੀਂ ਕਾਨੂੰਨੀ ਹਿਦਾਇਤਾਂ ਮੁਤਾਬਕ ਕਰਾਂਗੇ, ਜਿਵੇਂ ਕਿ ਅਧਿਕਾਰੀਆਂ ਨੂੰ ਡਾਟਾ ਉਪਲਬਧ ਕਰਾਉਣਾ ਜਾਂ ਡਾਟਾ ਨੂੰ ਕੁਝ ਦੇਰ ਤਕ ਸਾਂਭ ਕੇ ਰੱਖਣਾ। ਇਸ ਵੈੱਬਸਾਈਟ ਰਾਹੀਂ ਦਿੱਤਾ ਨਿੱਜੀ ਡਾਟਾ ਪ੍ਰੋਸੈਸ ਕਰਨ ਦੇ ਮਾਮਲੇ ਵਿਚ ਜੇ ਤੁਹਾਨੂੰ ਕੋਈ ਸ਼ਿਕਾਇਤ ਹੈ, ਤਾਂ ਤੁਸੀਂ ਆਪਣੇ ਦੇਸ਼ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਕੋਲੋਂ ਵੀ ਸਲਾਹ ਲੈ ਸਕਦੇ ਹੋ।