Skip to content

Skip to table of contents

ਖ਼ਬਰਦਾਰ ਰਹੋ!

ਕੋਵਿਡ ਕਰਕੇ 60 ਲੱਖ ਲੋਕਾਂ ਦੀ ਮੌਤ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਕੋਵਿਡ ਕਰਕੇ 60 ਲੱਖ ਲੋਕਾਂ ਦੀ ਮੌਤ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

 ਵਿਸ਼ਵ ਸਿਹਤ ਸੰਗਠਨ ਅਨੁਸਾਰ 23 ਮਈ 2022 ਤਕ ਕੋਵਿਡ ਕਰਕੇ 62 ਲੱਖ 70 ਹਜ਼ਾਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਪਰ 5 ਮਈ 2022 ਨੂੰ ਛਪੀ ਖ਼ਬਰ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਜਿੰਨਾ ਅਨੁਮਾਨ ਲਾਇਆ ਗਿਆ ਹੈ, ਮੌਤਾਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਹੈ। ਉਸ ਨੇ ਕਿਹਾ ਸੀ ਕਿ 2020 ਤੇ 2021 ਦੌਰਾਨ ‘ਕੋਵਿਡ-19 ਮਹਾਂਮਾਰੀ ਕਰਕੇ ਜਾਂ ਇਸ ਦੇ ਮਾੜੇ ਅਸਰਾਂ ਕਰਕੇ ਤਕਰੀਬਨ 1 ਕਰੋੜ 49 ਲੱਖ ਲੋਕਾਂ ਦੀ ਮੌਤ ਹੋ ਗਈ।’ ਕੀ ਬਾਈਬਲ ਵਿਚ ਇਸ ਤਰ੍ਹਾਂ ਦੇ ਦਿਲ ਦਹਿਲਾਉਣ ਵਾਲੇ ਹਾਲਾਤਾਂ ਬਾਰੇ ਕੁਝ ਦੱਸਿਆ ਗਿਆ ਸੀ?

ਬਾਈਬਲ ਵਿਚ ਜਾਨਲੇਵਾ ਮਹਾਂਮਾਰੀਆਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ

 ਯਿਸੂ ਦੀ ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ “‘ਆਖ਼ਰੀ ਦਿਨਾਂ’ ਜਾਂ ‘ਅੰਤ ਦੇ ਸਮੇਂ’ ਦੀ ਕੀ ਨਿਸ਼ਾਨੀ ਹੈ?” ਨਾਂ ਦਾ ਲੇਖ ਪੜ੍ਹੋ।

ਬਾਈਬਲ ਸਾਨੂੰ ਦਿਲਾਸਾ ਦਿੰਦੀ ਹੈ

  •    “ਦਿਲਾਸਾ ਦੇਣ ਵਾਲਾ ਪਰਮੇਸ਼ੁਰ . . . ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।”​—2 ਕੁਰਿੰਥੀਆਂ 1:3, 4.

 ਉਨ੍ਹਾਂ ਲੋਕਾਂ ਨੂੰ ਬਾਈਬਲ ਤੋਂ ਦਿਲਾਸਾ ਮਿਲਿਆ ਹੈ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ “ਸੋਗ ਵਿੱਚੋਂ ਕਿਵੇਂ ਉੱਭਰੀਏ—ਤੁਸੀਂ ਅੱਜ ਕੀ ਕਰ ਸਕਦੇ ਹੋ?” ਅਤੇ “ਸੋਗ ਕਰਨ ਵਾਲਿਆਂ ਲਈ ਮਦਦ” ਨਾਂ ਦੇ ਲੇਖ ਪੜ੍ਹੋ।

ਬਾਈਬਲ ਦੱਸਦੀ ਹੈ ਕਿ ਇਨ੍ਹਾਂ ਮੁਸ਼ਕਲਾਂ ਨੂੰ ਹਮੇਸ਼ਾ ਲਈ ਕਿੱਦਾਂ ਖ਼ਤਮ ਕੀਤਾ ਜਾਵੇਗਾ?

  •    “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”​—ਮੱਤੀ 6:10.

 ਜਲਦੀ ਹੀ “ਪਰਮੇਸ਼ੁਰ ਦਾ ਰਾਜ” ਕੁਝ ਅਜਿਹਾ ਕਰੇਗਾ ਜਦੋਂ “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’” (ਮਰਕੁਸ 1:14, 15; ਯਸਾਯਾਹ 33:24) ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੀ ਵੀਡੀਓ ਦੇਖੋ ਤੇ ਜਾਣੋ ਕਿ ਇਹ ਸਵਰਗੀ ਸਰਕਾਰ ਕੀ ਹੈ ਅਤੇ ਇਹ ਕੀ-ਕੀ ਕਰੇਗੀ?

 ਅਸੀਂ ਤੁਹਾਨੂੰ ਬਾਈਬਲ ਬਾਰੇ ਹੋਰ ਜਾਣਕਾਰੀ ਲੈਣ ਦਾ ਸੱਦਾ ਦਿੰਦੇ ਹਾਂ ਤਾਂਕਿ ਤੁਸੀਂ ਤੇ ਤੁਹਾਡਾ ਪਰਿਵਾਰ ਇਸ ਵਿਚ ਦਿੱਤੀ ਵਧੀਆ ਸਲਾਹ ਤੋਂ ਫ਼ਾਇਦਾ ਲੈ ਸਕੋ ਅਤੇ ਇਸ ਵਿਚ ਦਿੱਤੇ ਸ਼ਾਨਦਾਰ ਵਾਅਦਿਆਂ ਤੋਂ ਹੌਸਲਾ ਪਾ ਸਕੋ।