Skip to content

Skip to table of contents

ਗੀਤ 10

ਯਹੋਵਾਹ ਦੀ ਜੈ-ਜੈ ਕਾਰ ਕਰੋ!

ਯਹੋਵਾਹ ਦੀ ਜੈ-ਜੈ ਕਾਰ ਕਰੋ!

(ਜ਼ਬੂਰ 145:12)

  1. 1. ਜੈ-ਜੈ ਕਾਰ! ਜੈ-ਜੈ ਕਾਰ ਕਰੋ!

    ਨਾਮ ਯਹੋਵਾਹ ਦਾ, ਜੈ-ਜੈ ਕਾਰ

    ਹਰ ਦਿਸ਼ਾ ਤੇਰਾ ਨਾਂ ਗੂੰਜੇ

    ਅੱਤ ਮਹਾਨ ਤੂੰ, ਤੂੰ ਹੀ ਸ਼ਹਿਨਸ਼ਾਹ

    ਤੇਰੇ ਨਾਂ ʼਤੇ ਆਇਆ ਯਿਸੂ ਮਸੀਹ

    ਫੜੀ ਪਾਤਸ਼ਾਹੀ ਦੀ ਲਗਾਮ

    ਆਦੇਸ਼ ਹੈ ਤੇਰਾ, ਹਰ ਕੰਨ ਇਹ ਸੁਣੇ

    ਤੇਰੀ ਬਾਦਸ਼ਾਹਤ ਨੂੰ ਸਲਾਮ

    (ਕੋਰਸ)

    ਜੈ-ਜੈ ਕਾਰ! ਜੈ-ਜੈ ਕਾਰ ਕਰੋ!

    ਰੱਬ ਦਾ ਮਾਣ ਕਰੇ ਸਾਰਾ ਜਹਾਨ

  2. 2. ਜੈ-ਜੈ ਕਾਰ! ਨਾਮ ਯਹੋਵਾਹ ਦਾ

    ਜੱਗ ਤੇਰੀ ਕਰੇ ਜੈ-ਜੈ ਕਾਰ

    ਹਰ ਇਨਸਾਨ ਪਾਵੇ ਤੇਰੀ ਮਿਹਰ

    ਹਰ ਜ਼ੁਬਾਨ ਕਰੇ ਤੇਰਾ ਇਕਰਾਰ

    ਨਾਜ਼ੁਕ ਹੈ ਸਮਾਂ, ਹਾਂ ਕਰਦੇ ਐਲਾਨ

    ਸਮਾਂ ਦੇਰ ਕਰਨ ਦਾ ਨਹੀਂ

    ਯਹੋਵਾਹ ਦੇ ਦਿਨ ਹੋਵੇਗਾ ਬਚਾਅ

    ਪਾਵੋ ਸਦਾ ਦੀ ਜ਼ਿੰਦਗੀ

    (ਕੋਰਸ)

    ਜੈ-ਜੈ ਕਾਰ! ਜੈ-ਜੈ ਕਾਰ ਕਰੋ!

    ਰੱਬ ਦਾ ਮਾਣ ਕਰੇ ਸਾਰਾ ਜਹਾਨ