Skip to content

ਵਾਰਵਿਕ ਫੋਟੋ ਗੈਲਰੀ 3 (ਜਨਵਰੀ ਤੋਂ ਅਪ੍ਰੈਲ 2015)

ਵਾਰਵਿਕ ਫੋਟੋ ਗੈਲਰੀ 3 (ਜਨਵਰੀ ਤੋਂ ਅਪ੍ਰੈਲ 2015)

ਇਸ ਫੋਟੋ ਗੈਲਰੀ ਵਿਚ ਦੇਖੋ ਕਿ ਜਨਵਰੀ ਤੋਂ ਮਾਰਚ 2015 ਵਿਚ ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ ਦਫ਼ਤਰ ਨੂੰ ਬਣਾਉਣ ਦਾ ਕਿੰਨਾ ਕੁ ਕੰਮ ਪੂਰਾ ਹੋਇਆ ਹੈ।

ਵਾਰਵਿਕ ਵਿਚ ਪੂਰੀ ਇਮਾਰਤ ਦਾ ਨਕਸ਼ਾ। ਖੱਬੇ ਤੋਂ ਸੱਜੇ:

  1. 1. ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

  2. 2. ਆਉਣ-ਜਾਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

  3. 3. ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

  4. 4. ਰਿਹਾਇਸ਼ B

  5. 5. ਰਿਹਾਇਸ਼ D

  6. 6. ਰਿਹਾਇਸ਼ C

  7. 7. ਰਿਹਾਇਸ਼ A

  8. 8. ਦਫ਼ਤਰ/ਬੈਥਲ ਸੇਵਾਵਾਂ

2 ਜਨਵਰੀ 2015—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਪ੍ਰਬੰਧਕ ਸਭਾ ਦੀ ਪਬਲਿਸ਼ਿੰਗ ਕਮੇਟੀ ਦੇ ਸਹਾਇਕ ਹੈਰਲਡ ਕੌਕਨ ਨੇ ਭਾਸ਼ਣ ਦਿੱਤਾ: “ਆਪਣੀ ਯੋਗਤਾ ਅਨੁਸਾਰ ਮਿਹਨਤ ਕਰੋ।” ਭਾਸ਼ਣਕਾਰ ਵਾਰਵਿਕ ਵਿਚ ਕੰਮ ਕਰਨ ਵਾਲਿਆਂ ਨੂੰ ਲਗਾਤਾਰ ਹੱਲਾਸ਼ੇਰੀ ਦੇਣ ਆਉਂਦੇ ਹਨ।

14 ਜਨਵਰੀ 2015—ਦਫ਼ਤਰ/ਬੈਥਲ ਸੇਵਾਵਾਂ

ਚਿੱਟੀਆਂ ਪਲਾਸਟਿਕ ਦੀਆਂ ਤਰਪਾਲਾਂ ਸਰਦੀਆਂ ਵਿਚ ਕੰਮ ਕਰਨ ਵਾਲਿਆਂ ਨੂੰ ਠੰਢ ਤੋਂ ਬਚਾਉਂਦੀਆਂ ਹਨ ਜਿਸ ਕਰਕੇ ਉਹ ਆਪਣਾ ਕੰਮ ਪੂਰਾ ਕਰ ਸਕਦੇ ਹਨ। ਇਮਾਰਤ ਦੇ ਇਸ ਹਿੱਸੇ ਵਿਚ ਡਾਇਨਿੰਗ ਰੂਮ, ਬੈਥਲ ਦਾ ਹਸਪਤਾਲ (Infirmary), ਰਸੋਈ ਤੇ ਲਾਂਡਰੀ ਹੋਣਗੇ।

16 ਜਨਵਰੀ 2015—ਰਿਹਾਇਸ਼ D

ਬਿਜਲੀ ਦਾ ਕੰਮ ਕਰਨ ਵਾਲੇ ਤਾਰਾਂ ਪਾਉਣ ਦੀ ਤਿਆਰੀ ਕਰਦੇ ਹਨ। 12,000 ਮੀਟਰ (40,000 ਫੁੱਟ) ਲੰਬੀ ਤਾਰ ਪਹਿਲਾਂ ਹੀ ਰਿਹਾਇਸ਼ੀ ਇਮਾਰਤਾਂ ਵਿਚ ਵਿਛਾਈ ਜਾ ਚੁੱਕੀ ਹੈ। ਵਾਰਵਿਕ ਵਿਚ ਜ਼ਮੀਨ ਖ਼ਰੀਦਣ ਤੋਂ ਬਾਅਦ ਜਲਦੀ ਹੀ ਬਿਜਲੀ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਇਹ ਕੰਮ ਉਦੋਂ ਤਕ ਚੱਲੇਗਾ ਜਦ ਤਕ ਇਮਾਰਤਾਂ ਬਣ ਕੇ ਤਿਆਰ ਨਹੀਂ ਹੋ ਜਾਂਦੀਆਂ।

16 ਜਨਵਰੀ 2015—ਰਿਹਾਇਸ਼ A

ਇਕ ਕਾਮਾ ਵਾਧਰੇ ਉੱਤੇ ਟੇਪ ਲਾਉਂਦਾ ਹੈ ਤਾਂਕਿ ਪਾਣੀ ਅੰਦਰ ਨਾ ਜਾਵੇ। ਇੱਥੇ ਸਭ ਤੋਂ ਉਪਰਲੀ ਮੰਜ਼ਲ ਦੇ ਵਾਧਰਿਆਂ ʼਤੇ ਪੋਲੀਮੀਥਾਈਲ ਮੀਥਾਕ੍ਰਾਲੇਟ (PMMA) ਨੂੰ ਤਰਲ ਦੇ ਰੂਪ ਵਿਚ ਫਟਾਫਟ ਲਾਇਆ ਜਾਂਦਾ ਹੈ ਜਿਸ ਦੀ ਪਤਲੀ ਜਿਹੀ ਪਰਤ ਬਣ ਜਾਂਦੀ ਹੈ।

23 ਜਨਵਰੀ 2015—ਰਿਹਾਇਸ਼ A

ਇਕ ਪਿਤਾ ਤੇ ਉਸ ਦੀ ਧੀ ਰਿਹਾਇਸ਼ੀ ਇਮਾਰਤਾਂ ਵਿਚ ਬਿਜਲੀ ਪਹੁੰਚਾਉਣ ਲਈ ਤਾਰਾਂ ਪਾਉਂਦੇ ਹੋਏ।

6 ਫਰਵਰੀ 2015—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਥੋੜ੍ਹੇ ਸਮੇਂ ਲਈ ਬਣਾਏ ਡਾਇਨਿੰਗ ਰੂਮ ਵਿਚ ਕਾਮੇ ਖਾਣਾ ਖਾਂਦੇ ਹੋਏ। ਹਰ ਰੋਜ਼ 2,000 ਤੋਂ ਜ਼ਿਆਦਾ ਜਣਿਆਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ।

12 ਫਰਵਰੀ 2015—ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

ਮੁਰੰਮਤ ਕਰਨ ਵਾਲੇ ਵਿਭਾਗ ਦਾ ਤਹਿਖ਼ਾਨਾ ਬਣਾਉਣ ਲਈ ਕਾਮੇ ਸਰੀਆ ਵਿਛਾਉਂਦੇ ਹੋਏ।

12 ਫਰਵਰੀ 2015—ਰਿਹਾਇਸ਼ C

ਕੰਮ ਕਰਨ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਲਈ ਬੱਚਿਆਂ ਨੇ ਚਿੱਠੀਆਂ ਭੇਜੀਆਂ। ਸਵੈ-ਇੱਛਾ ਨਾਲ ਕੰਮ ਕਰਨ ਵਾਲੇ ਕਈ ਜਣੇ ਥੋੜ੍ਹੇ ਸਮੇਂ ਲਈ ਆਉਂਦੇ ਹਨ। ਹਰ ਹਫ਼ਤੇ ਲਗਭਗ 500 ਜਣੇ ਕੰਮ ਕਰਨ ਆਉਂਦੇ ਹਨ। ਫਰਵਰੀ ਵਿਚ ਹਰ ਰੋਜ਼ ਲਗਭਗ 2,500 ਜਣਿਆਂ ਨੇ ਵਾਰਵਿਕ ਵਿਚ ਕੰਮ ਕੀਤਾ।

24 ਫਰਵਰੀ 2015—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਹੁਣ ਲਗਭਗ 60% ਕੰਮ ਪੂਰਾ ਹੋ ਚੁੱਕਾ ਹੈ। ਜਨਵਰੀ ਤੋਂ ਅਪ੍ਰੈਲ 2015 ਤਕ ਰਿਹਾਇਸ਼ੀ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ ਅਤੇ ਦਫ਼ਤਰ/ਬੈਥਲ ਸੇਵਾਵਾਂ ਦਾ ਸਟੀਲ ਦਾ ਢਾਂਚਾ ਤਿਆਰ ਹੋ ਚੁੱਕਾ ਸੀ। ਉਸ ਸਮੇਂ ਦੌਰਾਨ ਕਾਮਿਆਂ ਨੇ ਮੁਰੰਮਤ ਵਾਲੀ ਇਮਾਰਤ ਵਿਚ ਬਜਰੀ ਪਾਉਣੀ, ਰਿਹਾਇਸ਼ੀ ਇਮਾਰਤਾਂ ਨੂੰ ਜਾਂਦੇ ਰਸਤਿਆਂ ਨੂੰ ਬਣਾਉਣਾ ਅਤੇ ਸਟਰਲਿੰਗ ਫੋਰੈਸਟ ਲੇਕ (ਨੀਲੀ ਝੀਲ) ਦੇ ਬੰਨ੍ਹ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਸੀ।

25 ਫਰਵਰੀ 2015—ਦਫ਼ਤਰ/ਬੈਥਲ ਸੇਵਾਵਾਂ

ਪੌੜੀਆਂ ਲਈ ਜ਼ਮੀਨ ਤੋਂ ਉੱਚੀ ਜਗ੍ਹਾ ਦਾ ਨਜ਼ਾਰਾ। ਪੈਸਿਆਂ ʼਤੇ ਰੱਖੇ ਠੇਕੇਦਾਰਾਂ ਨੇ ਇਸ ਪੰਜ ਮੰਜ਼ਲੀ ਇਮਾਰਤ ਦਾ ਢਾਂਚਾ ਬਣਾਇਆ ਅਤੇ ਸਵੈ-ਸੇਵਕ ਗਵਾਹਾਂ ਨੇ ਬਜਰੀ-ਸੀਮਿੰਟ ਪਾਇਆ।

26 ਫਰਵਰੀ 2015—ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

ਠੰਢ ਵਾਲੇ ਦਿਨ ਕਾਮੇ ਪਹਿਲੀ ਮੰਜ਼ਲ ਦੀ ਛੱਤ ʼਤੇ ਸਰੀਆ ਵਿਛਾਉਂਦੇ ਹੋਏ। ਜਨਵਰੀ ਤੋਂ ਮਾਰਚ ਦੌਰਾਨ ਵਾਰਵਿਕ ਵਿਚ ਲਗਭਗ 127 ਸੈਂਟੀਮੀਟਰ (50 ਇੰਚ) ਉੱਚੀ ਬਰਫ਼ ਪਈ। ਕੁਝ ਕਾਮਿਆਂ ਨੇ ਕੰਮ ਵਾਲੀ ਥਾਂ ਤੋਂ ਬਰਫ਼ ਹਟਾਈ ਅਤੇ ਕਮਰਿਆਂ ਵਿਚ ਲੱਗੇ ਹੀਟਰਾਂ ਨਾਲ ਕਾਮਿਆਂ ਨੂੰ ਨਿੱਘ ਮਿਲਿਆ।

12 ਮਾਰਚ 2015—ਆਉਣ-ਜਾਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

ਛੱਤ ਦੇ ਢਾਂਚੇ ਨਾਲ ਲੋਹੇ ਦੀਆਂ ਚਾਦਰਾਂ ਨੂੰ ਜੋੜਿਆ ਗਿਆ। ਅਪ੍ਰੈਲ ਦੇ ਅਖ਼ੀਰ ਤਕ ਰਿਹਾਇਸ਼ੀ ਇਮਾਰਤਾਂ ਦੀਆਂ ਜ਼ਿਆਦਾਤਰ ਛੱਤਾਂ ਬਣ ਕੇ ਤਿਆਰ ਹੋ ਗਈਆਂ ਸਨ। ਜੂਨ ਮਹੀਨੇ ਦੇ ਅੱਧ ਵਿਚ ਰਿਹਾਇਸ਼ B ਦੀਆਂ ਛੱਤਾਂ ਬਣ ਕੇ ਤਿਆਰ ਹੋ ਗਈਆਂ ਸਨ।

18 ਮਾਰਚ 2015—ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

ਕਰੇਨ ਵਿੱਚੋਂ ਦੀ ਰਿਹਾਇਸ਼ B ਦਾ ਨਜ਼ਾਰਾ।

18 ਮਾਰਚ 2015—ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

ਪਲੰਬਰ ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਗਰਾਜ ਵਿਚ ਨਕਸ਼ੇ ਨੂੰ ਦੇਖਦੇ ਹੋਏ। ਸਾਰੇ ਪ੍ਰਾਜੈਕਟ ਲਈ 3,400 ਤੋਂ ਜ਼ਿਆਦਾ ਮਨਜ਼ੂਰ ਕੀਤੇ ਹੋਏ ਨਕਸ਼ਿਆਂ ਦੀ ਲੋੜ ਹੈ।

23 ਮਾਰਚ 2015—ਦਫ਼ਤਰ/ਬੈਥਲ ਸੇਵਾਵਾਂ

ਬਾਹਰ ਲਿਫਟ ਦੇ ਸਹਾਰੇ ਕਾਮੇ ਇਮਾਰਤ ਨੂੰ ਬਚਾਉਣ ਲਈ ਪਲਾਸਟਿਕ ਦੀਆਂ ਤਰਪਾਲਾਂ ਲਾਉਂਦੇ ਹੋਏ। ਸਿਖਲਾਈ ਦੇਣ ਦੇ ਬਹੁਤ ਸਾਰੇ ਪ੍ਰੋਗ੍ਰਾਮਾਂ ਜ਼ਰੀਏ ਪੱਕਾ ਕੀਤਾ ਜਾਂਦਾ ਹੈ ਕਿ ਕਾਮੇ ਲਿਫਟਾਂ ਅਤੇ ਹੋਰ ਯੰਤਰਾਂ ਦਾ ਸੁਰੱਖਿਅਤ ਤਰੀਕੇ ਨਾਲ ਇਸਤੇਮਾਲ ਕਰਨ। ਸਿਖਲਾਈ ਦੀਆਂ ਕਲਾਸਾਂ ਵਿਚ ਸਿਖਾਇਆ ਜਾਂਦਾ ਹੈ ਕਿ ਲਿਫਟਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ, ਡਿਗਣ ਤੋਂ ਕਿਵੇਂ ਬਚਣਾ ਹੈ, ਇਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਣਾ ਹੈ, ਸਾਹ ਦੇਣ ਵਾਲੇ ਯੰਤਰ ਨੂੰ ਕਿਵੇਂ ਵਰਤਣਾ ਹੈ ਅਤੇ ਕਰੇਨਾਂ ਦੇ ਇਸਤੇਮਾਲ ਲਈ ਸੰਕੇਤਾਂ ਰਾਹੀਂ ਗੱਲਬਾਤ ਕਿਵੇਂ ਕਰਨੀ ਹੈ।

30 ਮਾਰਚ 2015-ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਪੱਛਮ ਵੱਲ ਰਿਹਾਇਸ਼ੀ ਇਮਾਰਤਾਂ ਦੇਖੋ। ਇਸ ਤਸਵੀਰ ਵਿਚ ਦਿਖਾਈਆਂ ਰਿਹਾਇਸ਼ A, B ਅਤੇ D ਵਿਚ ਅਪ੍ਰੈਲ ਦੇ ਅੰਤ ਵਿਚ ਮਸ਼ੀਨੀ ਅਤੇ ਬਿਜਲੀ ਦਾ ਕੰਮ ਚੱਲ ਰਿਹਾ ਸੀ। ਰਿਹਾਇਸ਼ C (ਇਸ ਫੋਟੋ ਵਿਚ ਨਹੀਂ ਦਿਖਾਈ ਦਿੰਦੀ) ਵਿਚ ਗੱਤੇ ਤੇ ਪਲਾਸਟਰ ਦੇ ਬਣੇ ਜਿਪਸਮ ਬੋਰਡ, ਟਾਈਲਾਂ ਅਤੇ ਰੰਗ ਦਾ ਕੰਮ ਸ਼ੁਰੂ ਹੋ ਗਿਆ ਸੀ।

15 ਅਪ੍ਰੈਲ 2015—ਰਿਹਾਇਸ਼ B

ਦੋ ਕਾਮੇ ਲਿਫਟ ਦੇ ਸਹਾਰੇ ਬਾਹਰਲੀਆਂ ਕੰਧਾਂ ʼਤੇ ਇਕ ਖ਼ਾਸ ਕਿਸਮ ਦਾ ਤਰਲ ਲਾਉਂਦੇ ਹੋਏ ਜਿਸ ਦੀ ਇਕ ਪਰਤ ਬਣ ਜਾਂਦੀ ਹੈ। ਇਸ ਨਾਲ ਇਮਾਰਤ ਨੂੰ ਨਿੱਘੀ ਰੱਖਿਆ ਜਾ ਸਕਦਾ ਹੈ। ਹਰ ਰਿਹਾਇਸ਼ ਨੂੰ ਇਹ ਤਰਲ ਫੇਰਨ ਵਿਚ ਲਗਭਗ ਦੋ ਮਹੀਨੇ ਲੱਗ ਜਾਂਦੇ ਹਨ।

27 ਅਪ੍ਰੈਲ 2015—ਦਫ਼ਤਰ/ਬੈਥਲ ਸੇਵਾਵਾਂ

ਮਿਸਤਰੀ ਗ੍ਰੇਨਾਈਟ ਪੱਥਰਾਂ ਦੀ ਕੰਧ ਬਣਾਉਂਦੇ ਹੋਏ। ਇਮਾਰਤ ਦੇ ਇਸ ਹਿੱਸੇ ਵਿਚ ਸਾਮਾਨ ਲੱਦਿਆ ਅਤੇ ਲਾਹਿਆ ਜਾਵੇਗਾ। ਨਾਲੇ ਇਸ ਹਿੱਸੇ ਨੂੰ ਹੋਰ ਵੱਖੋ-ਵੱਖਰੀਆਂ ਸੇਵਾਵਾਂ ਲਈ ਇਸਤੇਮਾਲ ਕੀਤਾ ਜਾਵੇਗਾ।

30 ਅਪ੍ਰੈਲ 2015—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਪੈਸਿਆਂ ʼਤੇ ਰੱਖਿਆ ਗੋਤਾਖੋਰ ਨੀਲੀ ਝੀਲ ਵਿਚ ਪੁਰਾਣੇ ਵਾਲਵ ਦੀ ਜਗ੍ਹਾ ਨਵਾਂ ਵਾਲਵ ਲਾਉਂਦਾ ਹੋਇਆ। ਜੇ ਹੜ੍ਹ ਆ ਜਾਵੇ, ਤਾਂ ਝੀਲ ਦੇ ਪਾਣੀ ਦੇ ਪੱਧਰ ਨੂੰ ਘਟਾਉਣ ਲਈ ਬਸ ਇਕ ਬਟਨ ਦਬਾਉਣਾ ਹੀ ਕਾਫ਼ੀ ਹੈ।