Skip to content

ਵਾਰਵਿਕ ਫੋਟੋ ਗੈਲਰੀ 2 (ਸਤੰਬਰ ਤੋਂ ਦਸੰਬਰ 2014)

ਵਾਰਵਿਕ ਫੋਟੋ ਗੈਲਰੀ 2 (ਸਤੰਬਰ ਤੋਂ ਦਸੰਬਰ 2014)

ਇਸ ਫੋਟੋ ਗੈਲਰੀ ਵਿਚ ਦੇਖੋ ਕਿ ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ ਦਫ਼ਤਰ ਬਣਾਉਣ ਦਾ ਸਤੰਬਰ ਤੋਂ ਦਸੰਬਰ 2014 ਵਿਚ ਕਿੰਨਾ ਕੁ ਕੰਮ ਪੂਰਾ ਹੋਇਆ ਹੈ।

ਵਾਰਵਿਕ ਵਿਚ ਪੂਰੀ ਇਮਾਰਤ ਦਾ ਨਕਸ਼ਾ। ਖੱਬੇ ਤੋਂ ਸੱਜੇ:

  1. 1. ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

  2. 2. ਆਉਣ-ਜਾਣ ਵਾਲਿਆਂ ਲਈ ਪਾਰਕਿੰਗ

  3. 3. ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

  4. 4. ਰਿਹਾਇਸ਼ B

  5. 5. ਰਿਹਾਇਸ਼ D

  6. 6. ਰਿਹਾਇਸ਼ C

  7. 7. ਰਿਹਾਇਸ਼ A

  8. 8. ਦਫ਼ਤਰ/ਬੈਥਲ ਸੇਵਾਵਾਂ

11 ਸਤੰਬਰ 2014—ਆਉਣ-ਜਾਣ ਵਾਲਿਆਂ ਲਈ ਪਾਰਕਿੰਗ

ਰਿਹਾਇਸ਼ C ਲਈ ਸਟੀਲ ਦੀ ਛੱਤ ਦੇ ਢਾਂਚੇ ਤਿਆਰ ਕਰਦੇ ਹੋਏ

18 ਸਤੰਬਰ 2014​—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਦੱਖਣ ਵੱਲੋਂ ਉਸਾਰੀ ਦੀ ਜਗ੍ਹਾ ਦਾ ਦ੍ਰਿਸ਼। ਉੱਤਰ ਵੱਲ ਸਟਰਲਿੰਗ ਫੌਰਸਟ ਝੀਲ (ਨੀਲੀ ਝੀਲ) ਦਾ ਦ੍ਰਿਸ਼। ਇੱਕੋ ਸਮੇਂ ʼਤੇ 13 ਕਰੇਨਾਂ ਤੋਂ ਕੰਮ ਲਿਆ ਜਾ ਰਿਹਾ ਹੈ। ਅਗਲੇ ਹਿੱਸੇ ਵੱਲ, ਰਿਹਾਇਸ਼ B ਵਿਚ ਬਜਰੀ ਭਰੀ ਜਾ ਰਹੀ ਹੈ ਅਤੇ ਨੀਂਹ ਤਿਆਰ ਹੋ ਰਹੀ ਹੈ।

26 ਸਤੰਬਰ 2014​—ਦਫ਼ਤਰ/ਬੈਥਲ ਸੇਵਾਵਾਂ

ਸਟੀਲ ਦੇ ਬੀਮ ਅਤੇ ਬਾਲ਼ੇ ਵਰਤੋਂ ਲਈ ਤਿਆਰ ਹਨ। ਦਫ਼ਤਰ/ਬੈਥਲ ਸੇਵਾਵਾਂ ਵਿਚ ਵਰਤਣ ਲਈ ਸਟੀਲ ਦੇ ਢਾਂਚਿਆਂ ਦਾ ਡਿਜ਼ਾਇਨ ਇਸ ਤਰ੍ਹਾਂ ਦਾ ਹੈ ਕਿ ਜਿਨ੍ਹਾਂ ਰਾਹੀਂ ਵੱਡੇ, ਖੁੱਲ੍ਹੇ-ਡੁੱਲ੍ਹੇ ਬਰਾਂਡੇ ਬਣਨ ਅਤੇ ਕੰਮ ਛੇਤੀ ਤੋਂ ਛੇਤੀ ਪੂਰਾ ਹੋ ਸਕੇ।

9 ਅਕਤੂਬਰ 2014​—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਕਾਮੇ ਰਿਹਾਇਸ਼ C ਦੀ ਛੱਤ ਦੇ ਢਾਂਚਿਆਂ ਨੂੰ ਜੋੜਦੇ ਹੋਏ ਜਿਸ ਨੂੰ ਲੋਹੇ ਦੀਆਂ ਚਾਦਰਾਂ ਨਾਲ ਢਕਿਆ ਗਿਆ ਹੈ ਅਤੇ ਪਰਤ ਚੜ੍ਹਾਈ ਗਈ ਹੈ ਤਾਂਕਿ ਪਾਣੀ ਅੰਦਰ ਨਾ ਜਾ ਸਕੇ। ਖੱਬੇ ਅਤੇ ਪਿਛਲੇ ਪਾਸੇ ਇਮਾਰਤ ਦਾ ਅੱਧਾ ਹਿੱਸਾ ਤਿਆਰ ਹੋ ਰਿਹਾ ਹੈ। ਤਸਵੀਰ ਦੇ ਖੱਬੇ ਪਾਸੇ ਇਮਾਰਤ ਦਾ ਪਿਛਲਾ ਢਾਂਚਾ ਤਿਆਰ ਹੋ ਰਿਹਾ ਹੈ।

15 ਅਕਤੂਬਰ 2014​—ਦਫ਼ਤਰ/ਬੈਥਲ ਸੇਵਾਵਾਂ

ਇਮਾਰਤ ਦੇ ਦੱਖਣ-ਪੱਛਮੀ ਹਿੱਸੇ ਦੇ ਨੇੜੇ ਠੇਕੇਦਾਰ ਸਟੀਲ ਦੇ ਬੀਮ ਲਗਾਉਂਦੇ ਹੋਏ। ਇਮਾਰਤ ਦੇ ਇਸ ਹਿੱਸੇ ਵਿਚ ਰਸੋਈ, ਡਾਇਨਿੰਗ ਰੂਮ, ਲਾਂਡਰੀ ਅਤੇ ਹੋਰ ਸਹਾਇਕ ਵਿਭਾਗ ਹੋਣਗੇ।

15 ਅਕਤੂਬਰ 2014​—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਇਕ ਕਾਮੇ ਨੂੰ ਬੁਰਸ਼ ਫੜਾਉਂਦੇ ਹੋਏ ਜੋ ਕਿ ਗੰਦੇ ਪਾਣੀ ਨੂੰ ਬਾਹਰ ਕੱਢਣ ਦਾ ਸਮਾਨ ਲਗਾ ਰਿਹਾ ਹੈ।

20 ਅਕਤੂਬਰ 2014​—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਇਸ ਕੰਧ ਨੂੰ ਇਕ ਨਮੂਨੇ ਵਜੋਂ ਬਣਾਇਆ ਗਿਆ ਸੀ ਤਾਂਕਿ ਇਹ ਪੱਕਾ ਕੀਤਾ ਜਾ ਸਕੇ ਕਿ ਕੰਧਾਂ ਨੂੰ ਕਿਵੇਂ ਜੋੜਨਾ ਸੀ, ਮਸਾਲੇ (ਸੀਮਿੰਟ, ਰੇਤਾ ਅਤੇ ਪਾਣੀ ਦਾ ਮਿਸ਼ਰਣ) ਦਾ ਰੰਗ ਕੀ ਹੋਣਾ ਚਾਹੀਦਾ ਸੀ ਅਤੇ ਇੱਟਾਂ ਨੂੰ ਕਿਵੇਂ ਲਗਾਉਣਾ ਸੀ। ਨਵੇਂ ਆਏ ਮਿਸਤਰੀਆਂ ਨੂੰ ਇਹ ਕੰਧ ਦਿਖਾ ਕੇ ਦੱਸਿਆ ਜਾਂਦਾ ਸੀ ਕਿ ਕੰਧਾਂ ਕਿਵੇਂ ਬਣਾਉਣੀਆਂ ਹਨ। ਇਹ ਸਾਰਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਇਸ ਨੂੰ ਢਾਹਿਆ ਜਾ ਰਿਹਾ ਹੈ।

31 ਅਕਤੂਬਰ 2014​—ਰਿਹਾਇਸ਼ C

ਪਹਿਲਾਂ ਤੋਂ ਹੀ ਤਿਆਰ ਛੱਤ ਦੇ ਅੱਧੇ ਹਿੱਸੇ ਨੂੰ ਕਰੇਨ ਦੀ ਮਦਦ ਨਾਲ ਲੈ ਜਾਇਆ ਜਾ ਰਿਹਾ ਹੈ। ਰਿਹਾਇਸ਼ੀ ਇਮਾਰਤਾਂ ਦੇ ਕੋਨੇ ਤਿਕੋਣੇ ਹੋਣ ਕਰਕੇ ਇਨ੍ਹਾਂ ਛੱਤਾਂ ਨੂੰ ਦੂਰੀ ਤੋਂ ਦੇਖਣ ਨਾਲ ਵਧੀਆ ਲੱਗਦਾ ਹੈ।

7 ਨਵੰਬਰ 2014​—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

95,000 ਲੀਟਰ ਤੇਲ (fuel-oil) ਦਾ ਟੈਂਕ ਥੱਲੇ ਉਤਾਰਦੇ ਹੋਏ। ਇਨ੍ਹਾਂ ਟੈਂਕਾਂ ਤੋਂ ਤੇਲ ਬੋਇਲਰਾਂ ਤਕ ਪਹੁੰਚਾਇਆ ਜਾਵੇਗਾ।

12 ਨਵੰਬਰ 2014​—ਰਿਹਾਇਸ਼ C

ਦੱਖਣ ਵੱਲੋਂ ਇਮਾਰਤ ਦਾ ਅਗਲਾ ਹਿੱਸਾ, ਫੋਟੋ ਦੇ ਸੱਜੇ ਪਾਸੇ ਨੀਲੀ ਝੀਲ ਵੀ ਦਿੱਖ ਰਹੀ ਹੈ। ਇਹ ਇਮਾਰਤ ਦੇਖਣ ਨੂੰ ਵਧੀਆ ਲੱਗੇ ਇਸ ਲਈ ਵਧੀਆ ਕਿਸਮ ਦੇ ਅਲੱਗ-ਅਲੱਗ ਰੰਗਾਂ ਤੇ ਡੀਜ਼ਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ।

21 ਨਵੰਬਰ 2014​—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਇਕ ਪਤੀ-ਪਤਨੀ ਫ਼ਰਸ਼ ਪਾਏ ਜਾਣ ਤੋਂ ਪਹਿਲਾਂ ਪਾਣੀ ਬਾਹਰ ਕੱਢਣ ਲਈ ਪਾਈਪ ਪਾਉਂਦੇ ਹੋਏ।

28 ਨਵੰਬਰ 2015​—ਦਫ਼ਤਰ/ ਬੈਥਲ ਸੇਵਾਵਾਂ

ਛੱਤ ਤੋਂ ਬਰਫ਼ ਸਾਫ਼ ਕਰ ਕੇ ਥੱਲੇ ਸੁੱਟੀ ਜਾ ਰਹੀ ਹੈ।

1 ਦਸੰਬਰ 2014​—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਇਕ ਹੋਰ ਜੋੜਾ ਪਲੰਬਿੰਗ ਦੇ ਪਲੈਨ ʼਤੇ ਨਜ਼ਰ ਮਾਰਦੇ ਹੋਏ।

10 ਦਸੰਬਰ 2014​—ਸਾਂਭ-ਸੰਭਾਲ ਤੇ ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਲਈ ਪਾਰਕਿੰਗ

ਨੀਂਹ ਪੁੱਟ ਕੇ ਪੈਡ ਬੰਨਣ ਅਤੇ ਕੰਕਰੀਟ ਭਰਨ ਦਾ ਦ੍ਰਿਸ਼। ਇਸ ਦਿਨ ਬਰਫ਼ ਵੀ ਪੈ ਰਹੀ ਸੀ। ਫੋਟੋ ਦੇ ਖੱਬੇ ਪਾਸੇ ਉੱਪਰ ਵੱਲ ਦਫ਼ਤਰ/ਬੈਥਲ ਸੇਵਾਵਾਂ ਵਾਲੀ ਇਮਾਰਤ ਨੂੰ ਪਲਾਸਟਿਕ ਦੀਆਂ ਤਰਪਾਲਾਂ ਨਾਲ ਢੱਕਿਆ ਗਿਆ ਹੈ ਤਾਂਕਿ ਤਾਪਮਾਨ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾਣ ਵਾਲੇ ਕੰਮ ਜਿਵੇਂ ਫ਼ਰਸ਼ ਪਾਉਣਾ ਅਤੇ ਅੱਗ ਲੱਗਣ ਤੋਂ ਬਚਾਉਣ ਵਰਗੇ ਕੰਮ ਸਰਦੀਆਂ ਦੌਰਾਨ ਵੀ ਚੱਲਦੇ ਰਹਿਣ।

12 ਦਸੰਬਰ 2014​—ਰਿਹਾਇਸ਼ D

ਬਾਹਰਲੀਆਂ ਕੰਧਾਂ ਖੜ੍ਹੀਆਂ ਕਰਨ ਤੋਂ ਪਹਿਲਾਂ, ਕਾਮੇ ਕੰਕਰੀਟ ਦੇ ਬੀਮਾਂ ਅਤੇ ਵਾਧਰੇ ਦੇ ਕੋਨਿਆਂ ʼਤੇ ਸਲਾਬੇ ਨੂੰ ਰੋਕਣ ਵਾਲੀ ਸਪਰੇਅ ਮਾਰਦੇ ਹੋਏ।

15 ਦਸੰਬਰ 2014​—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਉੱਪਰੋਂ ਪੱਛਮ ਵੱਲ ਦਾ ਦ੍ਰਿਸ਼। ਫੋਟੋ ਵਿਚ ਸਭ ਤੋਂ ਉੱਪਰ ਰਿਹਾਇਸ਼ੀ ਇਮਾਰਤਾਂ ਹਨ। ਫੋਟੋ ਦੇ ਵਿਚਕਾਰ ਸਫ਼ੈਦ ਵੱਡੀ ਇਮਾਰਤ ਦਫ਼ਤਰ/ਬੈਥਲ ਸੇਵਾਵਾਂ ਵਾਲੀ ਹੈ। ਜੰਗਲਾਂ ਨੂੰ ਛੱਡ ਕੇ ਸਾਰੀ ਜ਼ਮੀਨ ਦੇ ਲਗਭਗ 253 ਏਕੜ ਵਿੱਚੋਂ ਉਸਾਰੀ ਦਾ ਕੰਮ 20% ਤੋਂ ਵੀ ਘੱਟ ਹਿੱਸੇ ਵਿਚ ਚੱਲ ਰਿਹਾ ਹੈ।

15 ਦਸੰਬਰ 2014​—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਉੱਪਰੋਂ ਪੂਰਬ ਵੱਲ ਦਾ ਦ੍ਰਿਸ਼, ਫੋਟੋ ਵਿਚ ਹੇਠਲੇ ਪਾਸੇ ਰਿਹਾਇਸ਼ C ਅਤੇ D ਦੀਆਂ ਇਮਾਰਤਾਂ ਦਿਖਾਈਆਂ ਗਈਆਂ ਹਨ। ਰਿਹਾਇਸ਼ C ʼਤੇ ਠੇਕੇਦਾਰ ਧਾਤ ਦੀਆਂ ਚਾਦਰਾਂ ਪਾ ਕੇ ਤਿਕੋਣੀਆਂ ਛੱਤਾਂ ਦਾ ਕੰਮ ਪੂਰਾ ਕਰਦੇ ਹੋਏ।

25 ਦਸੰਬਰ 2014​—ਰਿਹਾਇਸ਼ C

ਇਕ ਤਰਖਾਣ ਨਮੂਨੇ ਵਜੋਂ ਵਰਤੇ ਜਾਣ ਵਾਲੇ ਇਕ ਕਮਰੇ ਵਿਚ ਲੈਮੀਨੇਟ ਕੀਤਾ ਹੋਇਆ ਫ਼ਰਸ਼ ਲਗਾਉਂਦਾ ਹੋਇਆ। ਰਿਹਾਇਸ਼ ਦੇ ਹਰ ਕਮਰੇ ਵਿਚ ਚੁਣੇ ਗਏ ਚਾਰ ਡਿਜ਼ਾਇਨਾਂ ਵਿੱਚੋਂ ਇਕ ਇਸਤੇਮਾਲ ਕੀਤਾ ਜਾਵੇਗਾ। ਇਨ੍ਹਾਂ ਡਿਜ਼ਾਇਨਾਂ ਵਿਚ ਰੰਗ, ਕਾਰਪੇਟ, ਲੈਮੀਨੇਟ ਕੀਤਾ ਹੋਇਆ ਫ਼ਰਸ਼, ਟਾਈਲਾਂ ਅਤੇ ਸ਼ੈਲਫਾਂ ਸ਼ਾਮਲ ਹਨ।

31 ਦਸੰਬਰ 2014​—ਦਫ਼ਤਰ/ਬੈਥਲ ਸੇਵਾਵਾਂ

ਕੰਕਰੀਟ ਸਲੈਬ ʼਤੇ ਢਾਲ ਬਣਾਈ ਜਾ ਰਹੀ ਹੈ ਤਾਂਕਿ ਪਾਣੀ ਸਹੀ ਪਾਸਿਓਂ ਨਿਕਲ ਸਕੇ।

31 ਦਸੰਬਰ 2014​—ਰਿਹਾਇਸ਼ C

ਇਕ 77 ਸਾਲ ਦਾ ਤਕਨੀਸ਼ਨ ਤਾਰਾਂ (multi-strand fiber-optic distribution cable)ਪਾਉਂਦਾ ਹੋਇਆ। ਪ੍ਰਾਜੈਕਟ ਦੇ ਖ਼ਤਮ ਹੋਣ ਤਕ ਤਕਰੀਬਨ 32 ਕਿਲੋਮੀਟਰ ਦੀਆਂ ਤਾਰਾਂ ਪਾ ਦਿੱਤੀਆਂ ਜਾਣਗੀਆਂ।