Skip to content

Skip to table of contents

ਸਿਹਤ

ਸਿਹਤ

ਬਾਈਬਲ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਕਿਤਾਬ ਨਹੀਂ ਹੈ। ਪਰ ਇਸ ਵਿਚ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਜ਼ਰਾ ਕੁਝ ਅਸੂਲਾਂ ’ਤੇ ਗੌਰ ਕਰੋ ਜੋ ਤੁਹਾਡੀ ਸਿਹਤ ਵਿਚ ਸੁਧਾਰ ਕਰ ਸਕਦੇ ਹਨ।

ਆਪਣੇ ਸਰੀਰ ਦਾ ਖ਼ਿਆਲ ਰੱਖੋ

ਬਾਈਬਲ ਦਾ ਅਸੂਲ: “ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ।”—ਅਫ਼ਸੀਆਂ 5:29.

ਇਸ ਦਾ ਕੀ ਮਤਲਬ ਹੈ? ਬਾਈਬਲ ਦਾ ਇਹ ਅਸੂਲ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਹੱਲਾਸ਼ੇਰੀ ਦਿੰਦਾ ਹੈ। ਇਕ ਰਿਪੋਰਟ ਅਨੁਸਾਰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਜੀਉਣ ਦੇ ਢੰਗ ਕਰਕੇ ਹੁੰਦੀਆਂ ਹਨ। ਇਸ ਲਈ ਸਹੀ ਫ਼ੈਸਲੇ ਕਰ ਕੇ ਵਧੀਆ ਸਿਹਤ ਦਾ ਆਨੰਦ ਮਾਣਿਆ ਜਾ ਸਕਦਾ ਹੈ।

ਤੁਸੀਂ ਕੀ ਕਰ ਸਕਦੇ ਹੋ?

  • ਪੌਸ਼ਟਿਕ ਖਾਣਾ ਖਾਓ। ਵਧੀਆ ਖਾਣਾ ਖਾਓ ਅਤੇ ਸਹੀ ਮਾਤਰਾ ਵਿਚ ਪਾਣੀ ਪੀਓ।

  • ਕਸਰਤ ਕਰੋ। ਚਾਹੇ ਤੁਹਾਡੀ ਉਮਰ ਜਿੰਨੀ ਮਰਜ਼ੀ ਹੋਵੇ, ਪਰ ਕਸਰਤ ਕਰਨ ਨਾਲ ਸਿਹਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ, ਇੱਥੋਂ ਤਕ ਕਿ ਜੇ ਤੁਸੀਂ ਅਪਾਹਜ ਹੋ ਜਾਂ ਲੰਬੇ ਸਮੇਂ ਤੋਂ ਬੀਮਾਰ ਹੋ। ਤੁਹਾਡੇ ਪਰਿਵਾਰ ਦੇ ਮੈਂਬਰ, ਦੋਸਤ ਅਤੇ ਡਾਕਟਰ ਤੁਹਾਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਹੜੀ ਕਸਰਤ ਕਰ ਸਕਦੇ ਹੋ, ਪਰ ਫ਼ਾਇਦਾ ਲੈਣ ਲਈ ਤੁਹਾਨੂੰ ਖ਼ੁਦ ਕਸਰਤ ਕਰਨੀ ਪੈਣੀ।

  • ਚੰਗੀ ਨੀਂਦ ਲਓ। ਜਿਹੜੇ ਲੋਕ ਲੰਬੇ ਸਮੇਂ ਤਕ ਚੰਗੀ ਨੀਂਦ ਨਹੀਂ ਲੈਂਦੇ, ਉਨ੍ਹਾਂ ਨੂੰ ਗੰਭੀਰ ਬੀਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ। ਬਹੁਤ ਸਾਰੇ ਲੋਕ ਸੌਣ ਵੇਲੇ ਹੋਰ ਕੰਮ ਕਰਦੇ ਹਨ ਜਿਸ ਕਰਕੇ ਉਹ ਚੰਗੀ ਨੀਂਦ ਨਹੀਂ ਲੈਂਦੇ। ਪਰ ਤੁਸੀਂ ਚੰਗੀ ਨੀਂਦ ਲੈਣ ਦਾ ਫ਼ੈਸਲਾ ਕਰ ਕੇ ਵਧੀਆ ਜ਼ਿੰਦਗੀ ਜੀ ਸਕਦੇ ਹੋ।

ਬੁਰੀਆਂ ਆਦਤਾਂ ਛੱਡੋ

ਬਾਈਬਲ ਦਾ ਅਸੂਲ: “ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।”—2 ਕੁਰਿੰਥੀਆਂ 7:1.

ਇਸ ਦਾ ਕੀ ਮਤਲਬ ਹੈ? ਜਦੋਂ ਅਸੀਂ ਤਮਾਖੂ ਵਰਗੀਆਂ ਨੁਕਸਾਨਦੇਹ ਚੀਜ਼ਾਂ ਨਾਲ ਆਪਣੇ ਸਰੀਰਾਂ ਨੂੰ ਅਸ਼ੁੱਧ ਨਹੀਂ ਕਰਦੇ, ਉਦੋਂ ਸਾਨੂੰ ਫ਼ਾਇਦਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਬੀਮਾਰੀ ਤੇ ਮੌਤ ਦਾ ਅਹਿਮ ਕਾਰਨ ਬਣਦੀਆਂ ਹਨ।

ਤੁਸੀਂ ਕੀ ਕਰ ਸਕਦੇ ਹੋ? ਤਮਾਖੂ ਵਰਗੀਆਂ ਨੁਕਸਾਨਦੇਹ ਚੀਜ਼ਾਂ ਨੂੰ ਛੱਡਣ ਲਈ ਕੋਈ ਪੱਕੀ ਤਾਰੀਖ਼ ਤੈਅ ਕਰੋ ਅਤੇ ਆਪਣੇ ਕਲੈਂਡਰ ’ਤੇ ਨਿਸ਼ਾਨ ਲਾਓ। ਉਸ ਤਾਰੀਖ਼ ਤੋਂ ਇਕ ਦਿਨ ਪਹਿਲਾਂ ਸਾਰੀਆਂ ਸਿਗਰਟਾਂ, ਡੱਬੀਆਂ, ਲਾਈਟਰ, ਐਸ਼ਟ੍ਰੇ ਅਤੇ ਇਸ ਆਦਤ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਸੁੱਟ ਦਿਓ। ਉਨ੍ਹਾਂ ਥਾਵਾਂ ’ਤੇ ਨਾ ਜਾਓ ਜਿੱਥੇ ਹੋਰ ਜਣੇ ਸਿਗਰਟਾਂ ਵਗੈਰਾ ਪੀਂਦੇ ਹਨ। ਆਪਣੇ ਫ਼ੈਸਲੇ ਬਾਰੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਜ਼ਰੂਰ ਦੱਸੋ ਤਾਂਕਿ ਉਹ ਤੁਹਾਡੀ ਮਦਦ ਕਰ ਸਕਣ।

ਬਾਈਬਲ ਦੇ ਹੋਰ ਅਸੂਲ

ਤੁਸੀਂ ਆਪਣੇ ਇਲਾਕੇ ਦੇ ਕਿਸੇ ਯਹੋਵਾਹ ਦੇ ਗਵਾਹ ਤੋਂ ਬਾਈਬਲ ਦੀ ਇਕ ਕਾਪੀ ਲੈ ਸਕਦੇ ਹੋ

ਆਪਣੀ ਸੁਰੱਖਿਆ ਦਾ ਧਿਆਨ ਰੱਖੋ।

“ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੋਂ ਡਿੱਗ ਪਵੇ ਖ਼ੂਨ ਨਾ ਲਿਆਵੇਂ।”—ਬਿਵਸਥਾ ਸਾਰ 22:8.

ਆਪਣੇ ਗੁੱਸੇ ’ਤੇ ਕਾਬੂ ਰੱਖੋ।

“ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।”—ਕਹਾਉਤਾਂ 14:29.

ਹੱਦੋਂ ਵੱਧ ਨਾ ਖਾਓ।

‘ਤੂੰ ਪੇਟੂ ਕਬਾਬੀਆਂ ਦੇ ਨਾਲ ਨਾ ਰਲ।’—ਕਹਾਉਤਾਂ 23:20.